ਮੇਰਾ ਬਚਪਨ
ਮਰਜ਼ੀ ਹੁੰਦੀ ਸੀ ਜਿਨੂੰ ਮਰਜ਼ੀ ਉਡਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਪਹਿਲਾਂ ਉੜੀ ਚਿੜੀ ਤੇ ਫੇਰ ਤੋਤਾ ਉੜਿਆ
ਘੋੜਾ ਵੀ ਉਡਾਇਆ ਅਸੀਂ ਫੇਰ ਬੋਤਾ ਉੜਿਆ
ਹਥ ਜੋੜਕੇ ਫੇਰ ਪੈਦੀਆਂ ਸੀ ਮਾਰਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
ਓਹ ਦਿਨ ਮੁੜਕੇ ਨਹੀਂ ਹੁਣ ਆਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਯਾਦ ਹੈ ਖੁਸ਼ਬੂ ਜੋ ਮੈਡਮ ਲਗਾਉਂਦੀ ਸੀ
ਪਹਿਲਾ ਓਹ ਦਿਨ ਸੀ ਤੇ ਚੁਪ ਓਹ ਕਰਾਉਂਦੀ ਸੀ
ਖਾਣਾ ਬਦਾਣਾ ਤੇ ਚੁਪ ਹੋ ਜਾਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਪੈਂਦੇ ਭੁਲੇਖੇ ਨੇ ਬਚਪਨ ਦੇ ਅੱਜ ਵੀ
ਯਾਦ ਕਰਾਂ ਬਚਪਨ ਨੂ ਮੈਂ ਜਦ ਵੀ
ਲਭਦਾਂ ਹਾਂ ਅੱਜ ਬਚਪਨ ਦੀਆਂ ਰਾਹਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਹਰ ਸਾਲ ਛੁਟੀਆਂ ਚ ਨਾਨਕੇ ਆਕੇ
ਫੜਦਾ ਸੀ ਜੁਗਨੂੰ ਰਾਤਾਂ ਨੂ ਜਾਕੇ
ਬਚਪਨ ਦੀ ਯਾਦ ਦਸ ਕਿਦਾਂ ਭੁਲਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
ਆਕੇ ਸਕੂਲੋਂ ਬਸ ਖੇਡਦਾ ਸੀ ਬਾੰਟੇ
ਪੈਂਦੇ ਸੀ ਝਿੜਕੇ ਤੇ ਖਾਂਦਾਂ ਸੀ ਚਾੰਟੇ
ਕੰਨ ਫੜਕੇ ਕਰਦਾ ਸੀ ਫੇਰ ਮਾੰ - ਮਾੰ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ
Thursday, May 20, 2010
Subscribe to:
Post Comments (Atom)
No comments:
Post a Comment