ਮੇਰੇ ਦਿਲ ਤੇ ਬਲਦੀਆਂ ਲਾਟਾਂ ਨੂੰ
ਓਹ ਦਿਨ ਦਾ ਚੜ੍ਨਾ ਕਹਿ ਬੈਠੇ
ਅਸੀਂ ਵੇਖ ਕੇ ਏਸ ਭੁਲੇਖੇ ਨੂੰ
ਦਿਲ ਦੀਆਂ ਦਿਲ ਵਿਚ ਲੈ ਬੈਠੇ
ਮੈਂ ਹਿਜਰਾਂ ਦੇ ਵਿਚ ਅਕਸਰ ਹੀ
ਜਿਓਣ ਲਈ ਹਸਦਾ ਰਹਿੰਦਾ ਹਾਂ
ਲੋਕੀਂ ਮੇਰੇ ਇਸ ਹਾਸੇ ਨੂੰ
ਇਕ ਗੀਤ ਸੁਹਾਨਾ ਕਹ ਬੈਠੇ
ਇਨਾ ਸਾਹਾਂ ਦੀ ਥਾਂ ਅਕਸਰ ਹੀ
ਦਿਨ ਰਾਤ ਮੈਂ ਹੌਕੇ ਭਰਦਾਂ ਹਾਂ
ਇਹ ਹੌਕੇ ਤਾਂ ਮੇਰੇ ਸਾਥੀ ਨੇ
ਲੋਕੀਂ ਰੋਗ ਪੁਰਾਣਾ ਕਹ ਬੈਠੇ
ਜੁਗਨੂਆਂ ਨੂੰ ਤਾਂ ਪਤਾ ਸੀ
ਰਾਤਾਂ ਦਾ ਮੇਰਾ ਜਾਗਣਾ
ਤਾਰੇ ਤਾਂ ਮੇਰੇ ਸਾਥੀ ਸਨ
ਕਿਓਂ ਕੋਰਾ ਝੂਠ ਓਹ ਕਹ ਬੈਠੇ
ਇਨਾ ਸਾਹਾਂ ਦੀ ਥਾਂ ਅਕਸਰ ਹੀ
ReplyDeleteਦਿਨ ਰਾਤ ਮੈਂ ਹੌਕੇ ਭਰਦਾਂ ਹਾਂ
ਇਹ ਹੌਕੇ ਤਾਂ ਮੇਰੇ ਸਾਥੀ ਨੇ
ਲੋਕੀਂ ਰੋਗ ਪੁਰਾਣਾ ਕਹ ਬੈਠੇ
bahut khoob panesar ji ....
bahut vadhiaa......