Thursday, May 20, 2010

ਮੇਰਾ ਬਚਪਨ


ਮਰਜ਼ੀ ਹੁੰਦੀ ਸੀ ਜਿਨੂੰ ਮਰਜ਼ੀ ਉਡਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪਹਿਲਾਂ ਉੜੀ ਚਿੜੀ ਤੇ ਫੇਰ ਤੋਤਾ ਉੜਿਆ
ਘੋੜਾ ਵੀ ਉਡਾਇਆ ਅਸੀਂ ਫੇਰ ਬੋਤਾ ਉੜਿਆ
ਹਥ ਜੋੜਕੇ ਫੇਰ ਪੈਦੀਆਂ ਸੀ ਮਾਰਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਦੋੜ ਕੇ ਫੜਦਾ ਸੀ ਜਦ ਕੁਕੜੀ ਮੈਂ
ਘੁੰਮਦੀ ਸੀ ਸੱਜੇ ਡਿਗ ਜਾਂਦਾ ਸੀ ਖੱਬੇ ਮੈਂ
ਓਹ ਦਿਨ ਮੁੜਕੇ ਨਹੀਂ ਹੁਣ ਆਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਯਾਦ ਹੈ ਖੁਸ਼ਬੂ ਜੋ ਮੈਡਮ ਲਗਾਉਂਦੀ ਸੀ
ਪਹਿਲਾ ਓਹ ਦਿਨ ਸੀ ਤੇ ਚੁਪ ਓਹ ਕਰਾਉਂਦੀ ਸੀ
ਖਾਣਾ ਬਦਾਣਾ ਤੇ ਚੁਪ ਹੋ ਜਾਣਾ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਪੈਂਦੇ ਭੁਲੇਖੇ ਨੇ ਬਚਪਨ ਦੇ ਅੱਜ ਵੀ
ਯਾਦ ਕਰਾਂ ਬਚਪਨ ਨੂ ਮੈਂ ਜਦ ਵੀ
ਲਭਦਾਂ ਹਾਂ ਅੱਜ ਬਚਪਨ ਦੀਆਂ ਰਾਹਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਹਰ ਸਾਲ ਛੁਟੀਆਂ ਚ ਨਾਨਕੇ ਆਕੇ
ਫੜਦਾ ਸੀ ਜੁਗਨੂੰ ਰਾਤਾਂ ਨੂ ਜਾਕੇ
ਬਚਪਨ ਦੀ ਯਾਦ ਦਸ ਕਿਦਾਂ ਭੁਲਾਵਾਂ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

ਆਕੇ ਸਕੂਲੋਂ ਬਸ ਖੇਡਦਾ ਸੀ ਬਾੰਟੇ
ਪੈਂਦੇ ਸੀ ਝਿੜਕੇ ਤੇ ਖਾਂਦਾਂ ਸੀ ਚਾੰਟੇ
ਕੰਨ ਫੜਕੇ ਕਰਦਾ ਸੀ ਫੇਰ ਮਾੰ - ਮਾੰ
ਖੇਡਦਾ ਸੀ ਜਦ ਮੈਂ ਚਿੜੀ ਉਡ ਕਾਵਾਂ

Sunday, January 17, 2010

ਮੈਂ ਨਹੀ ਬੁਣਨਾ ਇਹ ਤਾਣਾ ਤੂੰ ਬਸ ਰਹਿਣ ਵੀ ਦੇ
ਮੈਂ ਨਹੀਂ ਹੁਣ ਪਛੋਤਾਣਾ ਤੂੰ ਬਸ ਰਹਿਣ ਵੀ ਦੇ

ਦਰ ਤੇਰੇ ਤੇ ਆ ਆ ਕੇ ਵੀ ਦੇਖ ਲਿਆ
ਤੇਨੂੰ ਯਾਦ ਮੇਰਾ ਸਰਨਾਵਾਂ ? ਤੂੰ ਬਸ ਰਹਿਣ ਵੀ ਦੇ

ਮੇਰੀਆਂ ਸਧਰਾਂ ਦੀ ਨਾਂ ਕੀਤੀ ਕਦਰ ਕਦੇ
ਦਿਲ ਬਣਿਆ ਤੀਰ ਨਿਸ਼ਾਨਾ ਤੂੰ ਬਸ ਰਹਿਣ ਵੀ ਦੇ

ਰਾਤਾਂ ਦੀ ਕਾਲਖ ਕਦੇ ਤਾਂ ਮੈਨੂ ਡਰਾਉਂਦੀ ਸੀ
ਅਜ ਨ੍ਹੇਰੇ ਪੈ ਜਾਏ ਰਹਿਣਾ ਤੂੰ ਬਸ ਰਹਿਣ ਵੀ ਦੇ

ਮੇਰੀ ਕਸ਼੍ਤੀ ਰੇਤੇ ਵਿਚ ਸੀ ਬਹਿਣ ਲਗੀ
ਅਜ ਵਹਿੰਦੀ ਵਿਚ ਦਰਿਆਵਾਂ ਤੂੰ ਬਸ ਰਹਿਣ ਵੀ ਦੇ

ਸਫ਼ਰ ਬਥੇਰਾ ਕੀਤਾ ਵਿਚ ਖਿਆਲਾਂ ਦੇ
ਹੁਣ ਛੇਤੀਂ ਘਰ ਮੁੜ ਆਵਾਂ ਤੂੰ ਬਸ ਰਹਿਣ ਵੀ ਦੇ