Sunday, January 17, 2010

ਮੈਂ ਨਹੀ ਬੁਣਨਾ ਇਹ ਤਾਣਾ ਤੂੰ ਬਸ ਰਹਿਣ ਵੀ ਦੇ
ਮੈਂ ਨਹੀਂ ਹੁਣ ਪਛੋਤਾਣਾ ਤੂੰ ਬਸ ਰਹਿਣ ਵੀ ਦੇ

ਦਰ ਤੇਰੇ ਤੇ ਆ ਆ ਕੇ ਵੀ ਦੇਖ ਲਿਆ
ਤੇਨੂੰ ਯਾਦ ਮੇਰਾ ਸਰਨਾਵਾਂ ? ਤੂੰ ਬਸ ਰਹਿਣ ਵੀ ਦੇ

ਮੇਰੀਆਂ ਸਧਰਾਂ ਦੀ ਨਾਂ ਕੀਤੀ ਕਦਰ ਕਦੇ
ਦਿਲ ਬਣਿਆ ਤੀਰ ਨਿਸ਼ਾਨਾ ਤੂੰ ਬਸ ਰਹਿਣ ਵੀ ਦੇ

ਰਾਤਾਂ ਦੀ ਕਾਲਖ ਕਦੇ ਤਾਂ ਮੈਨੂ ਡਰਾਉਂਦੀ ਸੀ
ਅਜ ਨ੍ਹੇਰੇ ਪੈ ਜਾਏ ਰਹਿਣਾ ਤੂੰ ਬਸ ਰਹਿਣ ਵੀ ਦੇ

ਮੇਰੀ ਕਸ਼੍ਤੀ ਰੇਤੇ ਵਿਚ ਸੀ ਬਹਿਣ ਲਗੀ
ਅਜ ਵਹਿੰਦੀ ਵਿਚ ਦਰਿਆਵਾਂ ਤੂੰ ਬਸ ਰਹਿਣ ਵੀ ਦੇ

ਸਫ਼ਰ ਬਥੇਰਾ ਕੀਤਾ ਵਿਚ ਖਿਆਲਾਂ ਦੇ
ਹੁਣ ਛੇਤੀਂ ਘਰ ਮੁੜ ਆਵਾਂ ਤੂੰ ਬਸ ਰਹਿਣ ਵੀ ਦੇ

No comments:

Post a Comment